Punjabi University, Patiala (@pbiunipatiala) 's Twitter Profile
Punjabi University, Patiala

@pbiunipatiala

Established in 1962, largest state University of Punjab. Main campus in Patiala. Official Twitter handle of #PunjabiUniversityPatiala

ID: 910795159478005760

linkhttps://pupadmissions.ac.in/ calendar_today21-09-2017 09:17:42

5,5K Tweet

5,5K Takipçi

15 Takip Edilen

Punjabi University, Patiala (@pbiunipatiala) 's Twitter Profile Photo

ਪੰਜਾਬੀ ਭਾਸ਼ਾ ਵਿਕਾਸ ਵਿਭਾਗ ਵੱਲੋਂ ਡਾ. ਸੁਰਜੀਤ ਸਿੰਘ ਢਿੱਲੋਂ ਦੀਆਂ ਵਿਗਿਆਨਕ ਵਿਸ਼ਿਆਂ ਨਾਲ਼ ਸੰਬੰਧਤ ਤਿੰਨ ਪੁਸਤਕਾਂ ਉੱਤੇ ਵਿਚਾਰ ਗੋਸ਼ਟੀ ਕਰਵਾਈ ਗਈ। 'ਗੋਸ਼ਟੀ' ਲੜੀ ਤਹਿਤ ਕਰਵਾਏ ਗਏ ਇਸ ਪਲੇਠੇ ਸਮਾਗਮ ਮੌਕੇ ਮਰਹੂਮ ਪ੍ਰੋ. ਸੁਰਜੀਤ ਸਿੰਘ ਢਿੱਲੋਂ ਦੇ ਪਰਿਵਾਰਿਕ ਮੈਂਬਰ ਵੀ ਸ਼ਾਮਿਲ ਹੋਏ।

ਪੰਜਾਬੀ ਯੂਨੀਵਰਸਿਟੀ ਦੇ ਸਿੱਖਿਆ ਅਤੇ ਸੁਮਦਾਇ ਸੇਵਾਵਾਂ ਵਿਭਾਗ ਵਿਖੇ ਸੈਸ਼ਨ 2025-26 ਲਈ ITEP ਚਾਰ ਸਾਲਾ B.A./B.Ed.(ਸੈਕੰਡਰੀ ਸਟੇਜ), M.Ed. ਅਤੇ ਐਮ.ਏ. ਆਨਰਜ਼ (ਸਿੱਖਿਆ) ਦਾਖ਼ਲਿਆਂ ਸਬੰਧੀ ਵੇਰਵੇ ਯੂਨੀਵਰਸਿਟੀ ਦੀ ਵੈੱਬਸਾਈਟ pupadmissions.ac.in ਉੱਤੇ ਵੇਖੇ ਜਾ ਸਕਦੇ ਹਨ।

ਵਿਸ਼ਵ ਵਾਤਾਵਰਣ ਦਿਵਸ ਮੌਕੇ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਜਗਦੀਪ ਸਿੰਘ ਨੇ ਕੈਂਪਸ ਵਿੱਚ ਆਪਣੀ ਸਵੇਰ ਦੀ ਸ਼ੁਰੂਆਤ 'ਐੱਸ. ਐੱਸ. ਬੀਰ ਬੋਟੈਨੀਕਲ ਗਾਰਡਨ' ਵਿੱਚ ਪੌਦਾ ਲਗਾ ਕੇ ਕੀਤੀ। ਇਸ ਮੌਕੇ ਉਨ੍ਹਾਂ 'ਬੋਟੈਨੀਕਲ ਗਾਰਡਨ' ਦੇ ਵੱਖ-ਵੱਖ ਹਿੱਸਿਆਂ ਦਾ ਦੌਰਾ ਵੀ ਕੀਤਾ ਅਤੇ ਵੱਖ-ਵੱਖ ਦੁਰਲੱਭ ਕਿਸਮ ਦੀ ਬਨਸਪਤੀ ਨੂੰ ਵੇਖਿਆ

ਪੰਜਾਬੀ ਯੂਨੀਵਰਸਿਟੀ ਦੇ 'ਪੰਜਾਬ ਦਾ ਵਣ-ਤ੍ਰਿਣ ਜੀਵ-ਜੰਤ ਸੰਤੁਲਨ ਮੁੜ ਬਹਾਲੀ ਕੇਂਦਰ' (ਸੈਂਟਰ ਫ਼ਾਰ ਰੀਸਟੋਰੇਸ਼ਨ ਆਫ਼ ਈਕੋਸਿਸਟਮ ਆਫ਼ ਪੰਜਾਬ) ਅਤੇ ਜੀਵ ਵਿਗਿਆਨ ਅਤੇ ਵਾਤਾਵਰਣ ਵਿਗਿਆਨ ਵਿਭਾਗ ਵੱਲੋਂ ਯੂਨੀਵਰਸਿਟੀ ਕੈਂਪਸ ਵਿੱਚ ਦੇਸੀ ਨਿੰਮ੍ਹ ਦੇ ਪੌਦੇ ਲਗਾ ਕੇ ਵਾਤਾਵਰਣ ਦਿਵਸ ਮਨਾਇਆ ਗਿਆ। #punjabiuniversity

ਯੂਨੀਵਰਸਿਟੀ ਵਿੱਚ ਨਵੇਂ ਸੈਸ਼ਨ ਦੌਰਾਨ ਅੰਡਰ-ਗਰੈਜੂਏਟ ਕੋਰਸਾਂ ਵਿੱਚ ਦਾਖ਼ਲਾ ਲੈਣ ਦੇ ਇੱਛੁਕ ਵਿਦਿਆਰਥੀਆਂ ਦੀ ਗਿਣਤੀ ਵਿੱਚ ਪਿਛਲੇ ਸਾਲ ਦੇ ਮੁਕਾਬਲੇ 12 % ਤੋਂ ਵਧੇਰੇ ਵਾਧਾ ਸਾਹਮਣੇ ਆਇਆ ਹੈ। ਵਾਈਸ ਚਾਂਸਲਰ ਡਾ. ਜਗਦੀਪ ਸਿੰਘ ਨੇ ਵਿਭਾਗਾਂ ਵਿੱਚ ਚੱਲ ਰਹੀ ਇੰਟਰਵਿਊ/ਕੌਂਸਲਿੰਗ ਪ੍ਰਕਿਰਿਆ ਮੌਕੇ ਦੌਰਾ ਕਰਦਿਆਂ ਸਥਿਤੀ ਦਾ ਜਾਇਜ਼ਾ ਲਿਆ ਗਿਆ

ਮਨੋਵਿਗਿਆਨ ਵਿਭਾਗ ਦੇ ਮੁਖੀ ਪ੍ਰੋ. ਦਮਨਜੀਤ ਸੰਧੂ ਨੇ SCERT ਮੋਹਾਲੀ ਵਿਖੇ ਪੰਜਾਬ ਦੇ ਸਰਕਾਰੀ ਸਕੂਲ ਪ੍ਰਬੰਧਕਾਂ, ਜ਼ਿਲ੍ਹਾ ਕੌਂਸਲਰਾਂ ਅਤੇ ਡਾਇਟ ਪ੍ਰਿੰਸੀਪਲਾਂ ਲਈ ਇੱਕ ਸਿਖਲਾਈ ਪ੍ਰੋਗਰਾਮ ਦੌਰਾਨ 'ਡਿਜੀਟਲ ਵਰਲਡ ਵਿੱਚ ਬੱਚੇ: ਮਾਨਸਿਕ ਸਿਹਤ ਉੱਤੇ ਪ੍ਰਭਾਵ' ਵਿਸ਼ੇ 'ਤੇ ਵਿਸ਼ੇਸ਼ ਭਾਸ਼ਣ ਦਿੱਤਾ। ਕੁੱਝ ਤਸਵੀਰਾਂ: #punjabiuniversity

ਮਨੋਵਿਗਿਆਨ ਵਿਭਾਗ ਦੇ ਮੁਖੀ ਪ੍ਰੋ. ਦਮਨਜੀਤ ਸੰਧੂ ਨੇ  SCERT ਮੋਹਾਲੀ ਵਿਖੇ ਪੰਜਾਬ ਦੇ ਸਰਕਾਰੀ ਸਕੂਲ ਪ੍ਰਬੰਧਕਾਂ, ਜ਼ਿਲ੍ਹਾ ਕੌਂਸਲਰਾਂ ਅਤੇ ਡਾਇਟ ਪ੍ਰਿੰਸੀਪਲਾਂ ਲਈ ਇੱਕ ਸਿਖਲਾਈ ਪ੍ਰੋਗਰਾਮ ਦੌਰਾਨ 'ਡਿਜੀਟਲ ਵਰਲਡ ਵਿੱਚ ਬੱਚੇ: ਮਾਨਸਿਕ ਸਿਹਤ ਉੱਤੇ ਪ੍ਰਭਾਵ' ਵਿਸ਼ੇ 'ਤੇ ਵਿਸ਼ੇਸ਼ ਭਾਸ਼ਣ ਦਿੱਤਾ। ਕੁੱਝ ਤਸਵੀਰਾਂ:
#punjabiuniversity
Punjabi University, Patiala (@pbiunipatiala) 's Twitter Profile Photo

ਪੰਜਾਬੀ ਯੂਨੀਵਰਸਿਟੀ ਦੇ ਖੋਜਾਰਥੀ ਨੇ ਹਵਾ ਦੀ ਸ਼ੁੱਧਤਾ ਨੂੰ ਤੁਰੰਤ ਜਾਂਚ ਸਕਣ ਵਾਲ਼ਾ ਉਪਕਰਣ ਕੀਤਾ ਵਿਕਸਿਤ *-ਭਾਰਤ ਸਰਕਾਰ ਤੋਂ ਪੇਟੈਂਟ ਹੋਇਆ ਪ੍ਰਾਪਤ* facebook.com/share/p/1Aiuhz…

ਪੰਜਾਬੀ ਯੂਨੀਵਰਸਿਟੀ ਦੇ ਖੋਜਾਰਥੀ ਨੇ ਹਵਾ ਦੀ ਸ਼ੁੱਧਤਾ ਨੂੰ ਤੁਰੰਤ ਜਾਂਚ ਸਕਣ ਵਾਲ਼ਾ ਉਪਕਰਣ ਕੀਤਾ ਵਿਕਸਿਤ
*-ਭਾਰਤ ਸਰਕਾਰ ਤੋਂ ਪੇਟੈਂਟ ਹੋਇਆ ਪ੍ਰਾਪਤ*
facebook.com/share/p/1Aiuhz…
Punjabi University, Patiala (@pbiunipatiala) 's Twitter Profile Photo

ਯੂਨੀਵਰਸਿਟੀ ਵਿੱਚ ਚੱਲ ਰਹੇ ਅੰਡਰ-ਗਰੈਜੂਏਟ ਕੋਰਸਾਂ ਦੇ ਦਾਖ਼ਲਿਆਂ ਦੀ ਇੰਟਰਵਿਊ/ਕੌਂਸਲਿੰਗ ਦੇ ਦੂਜੇ ਦਿਨ ਵੀ ਕੈਂਪਸ ਵਿੱਚ ਵਿਦਿਆਰਥੀਆਂ ਦੀ ਵੱਡੀ ਰੌਣਕ ਵੇਖਣ ਨੂੰ ਮਿਲੀ। ਵਾਈਸ ਚਾਂਸਲਰ ਡਾ. ਜਗਦੀਪ ਸਿੰਘ ਨੇ ਦੂਜੇ ਦਿਨ ਵੀ ਕੈਂਪਸ ਵਿੱਚ ਚੱਲ ਰਹੀ ਦਾਖ਼ਲਾ ਪ੍ਰਕਿਰਿਆ ਦਾ ਜਾਇਜ਼ਾ ਲੈਣ ਲਈ ਵੱਖ-ਵੱਖ ਵਿਭਾਗਾਂ ਦਾ ਦੌਰਾ ਕੀਤਾ। ਕੁੱਝ ਤਸਵੀਰਾਂ:

ਪੁਰਾਣੇ ਦਸਤਾਵੇਜ਼ਾਂ ਵਿੱਚ ਵਰਤੀ ਗਈ ਸਿਆਹੀ ਦੇ ਰਸਾਇਣਕ ਤੱਤਾਂ ਤੋਂ ਲੱਗੇਗਾ ਲਿਖ਼ਤ ਦੇ ਸਮੇਂ ਬਾਰੇ ਅੰਦਾਜ਼ਾ; ਪੰਜਾਬੀ ਯੂਨੀਵਰਸਿਟੀ ਦੀ ਤਾਜ਼ਾ ਖੋਜ: -ਦਸਤਾਵੇਜ਼ਾਂ ਦੀ ਜ਼ਾਅਲਸਾਜ਼ੀ, ਛੇੜਛਾੜ ਆਦਿ ਨਾਲ਼ ਸਬੰਧਤ ਮਾਮਲਿਆਂ ਨੂੰ ਹੱਲ ਕਰਨ ਵਿੱਚ ਮਿਲੇਗੀ ਸਹਾਇਤਾ #punjabiuniversity facebook.com/share/p/19ZW4t…

Punjabi University, Patiala (@pbiunipatiala) 's Twitter Profile Photo

Admissions open in M.Tech (CSE) Part time hybrid mode at Punjabi University Centre for Emerging and Innovative Technology, Phase 7, Mohali. More information in this regard can be obtained through the link punjabiuniversity.ac.in/Pages/Courses.… #punjabiuniversity

Admissions open in M.Tech (CSE) Part time hybrid mode at Punjabi University Centre for Emerging and Innovative Technology, Phase 7, Mohali.
More information in this regard can be obtained through the link punjabiuniversity.ac.in/Pages/Courses.…
#punjabiuniversity
Punjabi University, Patiala (@pbiunipatiala) 's Twitter Profile Photo

ਪੰਜਾਬੀ ਯੂਨੀਵਰਸਿਟੀ ਵੱਲੋਂ ਭਾਈ ਵੀਰ ਸਿੰਘ ਜੀ ਨੂੰ ਉਨ੍ਹਾਂ ਦੀ ਬਰਸੀ ਮੌਕੇ ਯਾਦ ਕੀਤਾ ਗਿਆ। ਇਸ ਮੌਕੇ ਡਾ. ਪਰਮਵੀਰ ਸਿੰਘ ਨੇ ਡਾ. ਕੁਲਵਿੰਦਰ ਸਿੰਘ ਦੇ ਸਹਿਯੋਗ ਨਾਲ ਤਿਆਰ ਕੀਤੀ ਪੁਸਤਕ ‘ਭਾਈ ਵੀਰ ਸਿੰਘ ਜੀ : ਅਪ੍ਰਕਾਸ਼ਿਤ ਪੱਤਰ’ ਵਾਈਸ-ਚਾਂਸਲਰ ਡਾ. ਜਗਦੀਪ ਸਿੰਘ ਨੂੰ ਭੇਟ ਕੀਤੀ।

ਪੰਜਾਬੀ ਯੂਨੀਵਰਸਿਟੀ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 350 ਸਾਲਾ ਸ਼ਹੀਦੀ ਗੁਰਪੁਰਬ ਸ਼ਰਧਾ ਅਤੇ ਸਤਿਕਾਰ ਨਾਲ਼ ਮਨਾਵੇਗੀ। ਵਾਈਸ ਚਾਂਸਲਰ ਡਾ. ਜਗਦੀਪ ਸਿੰਘ ਵੱਲੋਂ ਇਸ ਕਾਰਜ ਲਈ ਗਠਿਤ ਕੀਤੀ ਗਈ ਕਮੇਟੀ ਨੇ ਅੱਜ ਆਪਣੀ ਪਲੇਠੀ ਮੀਟਿੰਗ ਕੀਤੀ ਅਤੇ ਯੋਜਨਾਵਾਂ ਬਣਾਈਆਂ:

ਵਾਈਸ ਚਾਂਸਲਰ ਡਾ. ਜਗਦੀਪ ਸਿੰਘ ਵੱਲੋਂ ਯੂਨੀਵਰਸਿਟੀ ਹੋਸਟਲਾਂ ਦੀ ਸਾਫ਼ ਸਫ਼ਾਈ ਅਤੇ ਸਹੂਲਤਾਂ ਪੱਖੋਂ ਸਥਿਤੀ ਬਾਰੇ ਜਾਇਜ਼ਾ ਲੈਣ ਹਿਤ ਦੌਰਾ ਸ਼ੁਰੂ ਕੀਤਾ ਗਿਆ ਹੈ। ਇਸ ਦੌਰੇ ਦੇ ਪਹਿਲੇ ਦਿਨ ਉਹ ਕੈਂਪਸ ਦੇ ਤਿੰਨ ਹੋਸਟਲਾਂ, ਮਾਈ ਭਾਗੋ ਹੋਸਟਲ, ਬਾਬਾ ਬੰਦਾ ਸਿੰਘ ਬਹਾਦਰ ਹੋਸਟਲ ਅਤੇ ਡਾ. ਭੀਮ ਰਾਓ ਅੰਬੇਡਕਰ ਹੋਸਟਲ ਦੀਆਂ ਵੱਖ-ਵੱਖ ਥਾਵਾਂ ਉੱਤੇ ਗਏ

ਪੰਜਾਬੀ ਯੂਨੀਵਰਸਿਟੀ ਦੇ ਨਵੇਂ UG PG ਕੋਰਸਾਂ ਲਈ ਦਾਖ਼ਲਾ ਪ੍ਰਕਿਰਿਆ ਜਾਰੀ ਹੈ। ਦਾਖ਼ਲੇ ਸਬੰਧੀ ਹੋਰ ਵਧੇਰੇ ਜਾਣਕਾਰੀ ਯੂਨੀਵਰਸਿਟੀ ਵੈੱਬਸਾਈਟ punjabiuniversity.ac.in ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ। #punjabiuniversity

ਪੰਜਾਬੀ ਯੂਨੀਵਰਸਿਟੀ ਦੇ ਨਵੇਂ UG PG ਕੋਰਸਾਂ ਲਈ ਦਾਖ਼ਲਾ ਪ੍ਰਕਿਰਿਆ ਜਾਰੀ ਹੈ। ਦਾਖ਼ਲੇ ਸਬੰਧੀ ਹੋਰ ਵਧੇਰੇ ਜਾਣਕਾਰੀ ਯੂਨੀਵਰਸਿਟੀ ਵੈੱਬਸਾਈਟ punjabiuniversity.ac.in ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ।
#punjabiuniversity
Punjabi University, Patiala (@pbiunipatiala) 's Twitter Profile Photo

ਪੰਜਾਬੀ ਯੂਨੀਵਰਸਿਟੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਦੀਆਂ ਮੈਰਿਟ ਵਿੱਚ ਆਈਆਂ ਦਸਵੀਂ ਜਮਾਤ ਦੀਆਂ ਦੋ ਵਿਦਿਆਰਥਣਾਂ ਗੁਰਜੋਤ ਕੌਰ ਅਤੇ ਜਸਲੀਨ ਕੌਰ ਨੂੰ ਅੱਜ ਵਾਈਸ ਚਾਂਸਲਰ ਡਾ. ਜਗਦੀਪ ਸਿੰਘ ਵੱਲੋਂ ਸਨਮਾਨਿਤ ਕੀਤਾ ਗਿਆ। #punjabiuniversity

UGCਮਾਲਵੀਆ ਮਿਸ਼ਨ ਟੀਚਰ ਟਰੇਨਿੰਗ ਸੈਂਟਰ ਵਿਖੇ 'ਫਿਜ਼ੀਕਲ ਸਾਇੰਸਜ਼, ਕੈਮੀਕਲ ਸਾਇੰਸਜ਼ ਅਤੇ ਇੰਜਨੀਅਰਿੰਗ' ਵਿਸ਼ੇ ਉੱਤੇ ਰਿਫ਼ਰੈਸ਼ਰ ਕੋਰਸ ਸੰਪੰਨ ਹੋ ਗਿਆ ਹੈ। ਵਿਦਾਇਗੀ ਸੈਸ਼ਨ ਦੀ ਪ੍ਰਧਾਨਗੀ ਉਪ-ਕੁਲਪਤੀ ਡਾ. ਜਗਦੀਪ ਸਿੰਘ ਨੇ ਕੀਤੀ।ਚੌਧਰੀ ਦੇਵੀ ਲਾਲ ਯੂਨੀਵਰਸਿਟੀ,ਸਿਰਸਾ ਦੇ ਉਪ-ਕੁਲਪਤੀ ਪ੍ਰੋ.ਵਿਜੇ ਕੁਮਾਰ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ

ਕੈਂਸਰ ਦੇ ਇਲਾਜ ਵਿੱਚ ਕੀਮੋ-ਥੈਰੇਪੀ ਨੂੰ ਹੋਰ ਅਸਰਦਾਰ ਬਣਾਉਣ ਅਤੇ ਦੁਰਪ੍ਰਭਾਵ ਘਟਾਉਣ ਬਾਰੇ ਪੰਜਾਬੀ ਯੂਨੀਵਰਸਿਟੀ ਵਿਖੇ ਕੀਤੀ ਖੋਜ: facebook.com/share/p/1HTTDq… #punjabiuniversity

ਕੈਂਸਰ ਦੇ ਇਲਾਜ ਵਿੱਚ ਕੀਮੋ-ਥੈਰੇਪੀ ਨੂੰ ਹੋਰ ਅਸਰਦਾਰ ਬਣਾਉਣ ਅਤੇ ਦੁਰਪ੍ਰਭਾਵ ਘਟਾਉਣ ਬਾਰੇ ਪੰਜਾਬੀ ਯੂਨੀਵਰਸਿਟੀ ਵਿਖੇ ਕੀਤੀ ਖੋਜ:
facebook.com/share/p/1HTTDq…
#punjabiuniversity
Punjabi University, Patiala (@pbiunipatiala) 's Twitter Profile Photo

ਪੰਜਾਬੀ ਯੂਨੀਵਰਸਿਟੀ ਦੇ ਮਨੋਵਿਗਿਆਨ ਵਿਭਾਗ ਤੋਂ ਮੁਖੀ ਪ੍ਰੋ. ਦਮਨਜੀਤ ਸੰਧੂ ਨੂੰ ਯੂਕੇ ਦੀ ਰੋਇਲ ਹਾਲੋਵੇ ਯੂਨੀਵਰਸਿਟੀ ਲੰਡਨ ਨੇ ਤਿੰਨ ਸਾਲਾਂ ਲਈ ਆਨਰੇਰੀ ਰਿਸਰਚ ਫ਼ੈਲੋ ਨਿਯੁਕਤ ਕੀਤਾ ਹੈ। ਵਾਈਸ ਚਾਂਸਲਰ ਡਾ. ਜਗਦੀਪ ਸਿੰਘ ਵੱਲੋਂ ਪ੍ਰੋ. ਦਮਨਜੀਤ ਸੰਧੂ ਨੂੰ ਇਸ ਪ੍ਰਾਪਤੀ ਉੱਤੇ ਵਧਾਈ ਦਿੱਤੀ ਗਈ। #punjabiuniversity

ਯੂਨੀਵਰਸਿਟੀ ਦੇ ਐੱਨ. ਐੱਸ. ਐੱਸ. ਵਿਭਾਗ ਵੱਲੋਂ ਸਰੀਰਿਕ ਸਿੱਖਿਆ ਵਿਭਾਗ ਦੇ ਸਹਿਯੋਗ ਨਾਲ਼ ਕੱਲ੍ਹ 11ਵੇਂ ਕੌਮਾਂਤਰੀ ਯੋਗ ਦਿਵਸ ਮੌਕੇ ਕੈੰਪਸ ਵਿਖੇ ਕਰਵਾਏ ਜਾ ਰਹੇ ਸਮਾਗਮ ਸਬੰਧੀ ਵੇਰਵੇ:   #punjabiuniversity #InternationalYogaDay

ਯੂਨੀਵਰਸਿਟੀ ਦੇ ਐੱਨ. ਐੱਸ. ਐੱਸ. ਵਿਭਾਗ ਵੱਲੋਂ ਸਰੀਰਿਕ ਸਿੱਖਿਆ ਵਿਭਾਗ ਦੇ ਸਹਿਯੋਗ ਨਾਲ਼ ਕੱਲ੍ਹ 11ਵੇਂ ਕੌਮਾਂਤਰੀ ਯੋਗ ਦਿਵਸ ਮੌਕੇ ਕੈੰਪਸ ਵਿਖੇ ਕਰਵਾਏ ਜਾ ਰਹੇ ਸਮਾਗਮ ਸਬੰਧੀ ਵੇਰਵੇ:  
#punjabiuniversity #InternationalYogaDay
Punjabi University, Patiala (@pbiunipatiala) 's Twitter Profile Photo

ਯੂਨੀਵਰਸਿਟੀ ਕੈਂਪਸ ਵਿੱਚ ਸਥਿਤ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਪੁਰਬ ਨੂੰ ਸਮਰਪਿਤ 'ਗੁਰਮਤਿ ਸਿਖਲਾਈ ਕੈਂਪ' ਲਗਾਇਆ ਗਿਆ। ਕੈਂਪ ਦੇ ਸਮਾਪਨ ਮੌਕੇ ਉਪ-ਕੁਲਪਤੀ ਡਾ. ਜਗਦੀਪ ਸਿੰਘ ਵੱਲੋਂ ਭਾਗ ਲੈਣ ਵਾਲ਼ੇ ਬੱਚਿਆਂ, ਸਿਖਲਾਈ ਅਧਿਆਪਕਾਂ ਅਤੇ ਪ੍ਰਬੰਧਕੀ ਕਮੇਟੀ ਦੇ ਮੈਂਬਰਾਂ ਨੂੰ ਸਨਮਾਨਿਤ ਕੀਤਾ ਗਿਆ।